Patiala: August05, 2020
 

Multani Mal Modi College organizes online calligraphy competition
Patiala: August 05, 2020
Multani Mal Modi College, Patiala organized online calligraphy competition to mark the 400th Birth Anniversary of Sri Guru Teg Bahadur Ji on the topic ‘Teachings and Writings of Sri Guru Teg Bahadur Ji’ in collaboration with National Service Scheme (NSS), National Cadet Corps (NCC) and Bharat Scouts and Guides (BSG) units of the college. This competition was dedicated to the sacred text of Sri Guru Teg Bahadur Sahib. College Principal Dr. Khushvinder Kumar said that the objective of this competition is to bring awareness about sacrifice and teachings of Guru Ji. He motivated the participating students to learn the language with all its meaning and context and to use the words in a concise and beautiful way during writing. This competition was conducted under the aegis of DPI (Colleges) Punjab in which 212 students from different educational institutes participated.
          Dr. Rajeev Sharma, NSS (PO) and organizing secretary of the competition said that new generation can incorporate discipline in its life by learning the teachings of Sri Guru Teg Bahadur Ji. He said that the martyrdom and sacrifice made by Shri Guru Teg Bahadur is an extraordinary example of bravery which will keep on inspiring us always to ages. In the college students category first prize was won by Japneet Kaur of Govt. College for Girls, Patiala, Shubhkarmanpreet Kaur student of Punjab Group of Colleges, Chunni Kalan and Jasneet Kaur of Multani Mal Modi College, Patiala bagged the second position. Third prize was won by Gurnoor Kaur Sidhu of Govt. (State) College of Education, Patiala and Amanpreet Kaur from IIHS Kurukshetra University, Kurukshetra. The consolation prize was bagged by Arshmeet Kaur of All Saints Institute of Science and Research, Ludhiana.
          In the School category B. S. Elixir from DAV Public School, Jagraon stood first, Harmanpreet Kaur from Pt. Mohan Lal, S. D. College for Women, Gurdaspur stood second and Avneet Kaur from Delhi Public School, Amritsar bagged the third position.
          For this competition Prof. Jagdeep Kaur, Dr. Hamohan Sharma, Dr. Rohit Sachdeva, Dr. Veenu Jain and Dr. Rupinder Singh performed the judgment duties. The technical support given by Dr. Rohit Sachdeva made this online competition a grand success.

 
 
 
ਪਟਿਆਲਾ: 05 ਅਗਸਤ, 2020
 
ਮੋਦੀ ਕਾਲਜ ਵੱਲੋਂਸੁਲੇਖ ਰਚਨਾ ਮੁਕਾਬਲੇ ਦਾ ਆਨਲਾਈਨ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ.), ਰਾਸ਼ਟਰੀ ਕੈਡਿਟ ਕੋਰਪਸ (ਐਨ.ਸੀ.ਸੀ.) ਅਤੇ ਭਾਰਤ ਸਕਾਉਟਸ ਐਂਡ ਗਾਈਡਸ (ਬੀ.ਐਸ.ਜੀ.) ਯੂਨਿਟਾਂ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਨਲਾਈਨ ਸੁਲੇਖ ਰਚਨਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ‘ਤੇ ਆਧਾਰਿਤ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਿਹਾ ਕਿ ਇਸ ਸੁਲੇਖ ਰਚਨਾ ਮੁਕਾਬਲੇ ਨੂੰ ਆਯੋਜਿਤ ਕਰਨ ਦਾ ਮੁੱਖ ਮੰਤਵ ਨੌਜਵਾਨਾਂ ਅਤੇ ਬੱਚਿਆਂ ਨੂੰ ਗੁਰੂ ਜੀ ਦੀ ਬਾਣੀ ਤੋਂ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਇਸ ਸੁਲੇਖ ਰਚਨਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਭਾਸ਼ਾ ਨੂੰ ਸੁਯੋਗਤਾ ਨਾਲ ਲਿਖਣ ਪੜ੍ਹਣ ਅਤੇ ਅੱਖਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨਤਾ ਹਾਸਿਲ ਕਰਨ। ਇਹ ਮੁਕਾਬਲਾ ਡੀ.ਪੀ.ਆਈ. (ਕਾਲਜਾਂ) ਪੰਜਾਬ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 212 ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।
ਇਸ ਸੁਲੇਖ ਰਚਨਾ ਮੁਕਾਬਲੇ ਦੇ ਪ੍ਰਬੰਧਕੀ ਸਕੱਤਰ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਗੁਰੂਆਂ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੁੰਦਰ ਅਤੇ ਸੁਖਾਲਾ ਬਣਾ ਸਕਦੀ ਹੈ। ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਜਿਸ ਬਲਿਦਾਨ ਅਤੇ ਦੂਜਿਆਂ ਲਈ ਸਮਰਪਿਤ ਹੋਣ ਦੀ ਮਿਸਾਲ ਪੈਦਾ ਕੀਤੀ ਹੈ, ਉਹ ਰਹਿੰਦੀ ਦੁਨਿਆਂ ਤੱਕ ਸਾਨੂੰ ਪ੍ਰੇਰਨਾ ਦਿੰਦੀ ਰਹੇਗੀ।
ਕਾਲਜ ਵਿਦਿਆਰਥੀ ਸ਼੍ਰੇਣੀ ਵਿੱਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ ਜਪਨੀਤ ਕੌਰ ਨੇ ਪਹਿਲਾ, ਪੰਜਾਬ ਗਰੁੱਪ ਆਫ਼ ਕਾਲੇਜਿਸ, ਚੁੰਨੀ ਕਲਾਂ ਦੀ ਸ਼ੁਭਕਰਮਨਪ੍ਰੀਤ ਕੌਰ ਅਤੇ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਜਸਨੀਤ ਕੌਰ ਨੇ ਦੂਜਾ, ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀ ਗੁਰਨੂਰ ਕੌਰ ਸਿੱਧੂ ਤੇ ਆਈ.ਆਈ.ਐਚ.ਐਸ., ਕਰੁਕਸ਼ੇਤਰਾ ਯੂਨੀਵਰਸਿਟੀ, ਕਰੁਕਸ਼ੇਤਰਾ ਦੀ ਅਮਨਪ੍ਰੀਤ ਕੌਰ ਨੇ ਤੀਜਾ ਅਤੇ ਆਲ ਸੇਂਟਸ ਇੰਸਟੀਚਿਯੂਟ ਆਫ਼ ਸਾਇੰਸ ਅਤੇ ਰਿਸਰਚ, ਲੁਧਿਆਣਾ ਦੀ ਅਸ਼ਮੀਤ ਕੌਰ ਸਰਨ ਨੇ ਕਾਨਸੋਲੇਸ਼ਨ ਸਥਾਨ ਪ੍ਰਾਪਤ ਕੀਤਾ।
ਸਕੂਲ ਵਿਦਿਆਰਥੀ ਸ਼੍ਰੇਣੀ ‘ਚ ਡੀ.ਏ.ਵੀ. ਪਬਲਿਕ ਸਕੂਲ ਜਗਰਾਉਂ ਦੇ ਬੀ.ਐਸ.ਅਲਿਗਜ਼ਰ ਨੇ ਪਹਿਲਾ, ਪੰਡਿਤ ਮੋਹਨ ਲਾਲ, ਐਸ.ਡੀ. ਕਾਲਜ ਫ਼ਾਰ ਵੂਮੈਨ ਗੁਰਦਾਸਪੁਰ ਦੀ ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਦਿੱਲੀ ਪਬਲਿਕ ਸਕੂਲ ਅਮ੍ਰਿੰਤਸਰ ਦੀ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਲਈ ਪ੍ਰੋ. ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਡਾ. ਰੋਹਿਤ ਸਚਦੇਵਾ, ਡਾ. ਵੀਨੂ ਜੈਨ ਅਤੇ ਡਾ. ਰੁਪਿੰਦਰ ਸਿੰਘ ਨੇ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ। ਡਾ. ਰੋਹਿਤ ਸਚਦੇਵਾ ਨੇ ਤਕਨੀਕੀ ਪੱਖ ਤੋਂ ਮੁਹੱਈਆ ਕਰਵਾ ਕੇ ਇਸ ਆਨਲਾਈਨ ਮੁਕਾਬਲੇ ਨੂੰ ਸਫ਼ਲ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕੀਤੀ।